ਸਰੀਰ 'ਚ ਹਮੇਸ਼ਾ ਰਹਿਣ ਵਾਲੀ ਸੋਜ ਨੂੰ ਹਲਕੇ ਤੌਰ 'ਤੇ ਲੈਣਾ ਸਾਡੀ ਵੱਡੀ ਗਲਤੀ ਹੁੰਦੀ ਹੈ। ਜੇਕਰ ਇੰਝ ਹੋਵੇ ਤਾਂ ਸਮਝ ਜਾਓ ਕਿ ਤੁਹਾਡੇ ਸਰੀਰ 'ਚ ਕੁਝ ਗੜਬੜ ਹੈ। ਸਰੀਰ 'ਚ ਸੋਜ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਖੂਨ ਦੀ ਕਮੀ, ਪੇਟ ਜਾਂ ਲਿਵਰ ਦੀ ਖਰਾਬੀ, ਸਰੀਰ 'ਚ ਪੋਟਾਸ਼ੀਅਮ ਦੀ ਕਮੀ ਜਾਂ ਫਿਰ ਸਰੀਰ 'ਚ ਪਾਣੀ ਦੀ ਬਹੁਤਾਤ ਹੋ ਸਕਦੀ ਹੈ। ਕਿਸੇ ਵੇਲੇ ਤਾਂ ਸੋਜ ਸਿਰਫ ਚਿਹਰੇ ਅਤੇ ਕੁਝ ਅੰਗਾਂ 'ਤੇ ਹੀ ਨਜ਼ਰ ਆਉਂਦੀ ਹੈ ਪਰ ਕਈ ਵਾਰ ਸਾਰਾ ਸਰੀਰ ਹੀ ਸੁੱਜਿਆ ਨਜ਼ਰ ਆਉਂਦਾ ਹੈ। ਅਕਸਰ ਡਾਕਟਰਾਂ ਲਈ ਵੀ ਇਹ ਜਾਣਨਾ ਮੁਸ਼ਕਿਲ ਹੁੰਦਾ ਹੈ ਕਿ ਇੰਝ ਕਿਉਂ ਹੁੰਦਾ ਹੈ। ਮਾਹਿਰਾਂ ਦਾ ਕਹਿਣੈ ਕਿ ਕਦੇ-ਕਦਾਈਂ ਸਰੀਰ 'ਚ ਸੋਜ ਸੀ.ਆਰ.ਪੀ. ਨਾਮੀ ਪ੍ਰੋਟੀਨ ਵਧਣ ਕਾਰਨ ਹੋ ਸਕਦੀ ਹੈ। ਇਸ ਤੋਂ ਬਚਾਅ ਲਈ ਤੁਹਾਡਾ ਖੁਦ ਨੂੰ ਐਕਟਿਵ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਆਪਣੇ ਭੋਜਨ 'ਚ ਕੁਝ ਚੀਜ਼ਾਂ ਨੂੰ ਰੁਟੀਨ 'ਚ ਸ਼ਾਮਲ ਕਰਨ ਨਾਲ ਵੀ ਸੋਜ ਦੀ ਕਮੀ ਦੇਖੀ ਜਾ ਸਕਦੀ ਹੈ। ਇਥੇ ਦੱਸੇ ਅਨੁਸਾਰ ਸਰੀਰ 'ਤੇ ਪੈਣ ਵਾਲੀ ਸੋਜ ਨੂੰ ਦੂਰ ਕੀਤਾ ਜਾ ਸਕਦਾ ਹੈ।
ਤੇਲ ਵਾਲੀ ਮੱਛੀ
ਸਾਲਮਨ, ਮਕਰੇਲ, ਟੂਨਾ ਜਾਂ ਸਾਰਡਾਈਨ ਮੱਛੀ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਦੀ ਸੋਜ ਕਾਫੀ ਘੱਟ ਰਹਿੰਦੀ ਹੈ। ਇਸ ਦੇ ਲਈ ਹਫਤੇ 'ਚ ਕਈ ਦਿਨ ਮੱਛੀ ਦਾ ਸੇਵਨ ਕਰਨਾ ਚਾਹੀਦੈ। ਜੇਕਰ ਤੁਸੀਂ ਮੱਛੀ ਨਹੀਂ ਖਾਂਦੇ ਤਾਂ ਓਮੇਗਾ-3 ਫੈਟੀ ਐਸਿਡ ਦਾ ਸਪਲੀਮੈਂਟ ਵੀ ਖਾ ਸਕਦੇ ਹੋ।
ਸਾਬਤ ਅਨਾਜ
ਇਸ 'ਚ ਬਹੁਤ ਸਾਰਾ ਫਾਈਬਰ ਹੁੰਦਾ ਹੈ, ਜਿਸ ਨਾਲ ਖੂਨ 'ਚ ਸੀ-ਰੇਐਕਟਿਪ ਪ੍ਰੋਟੀਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਸਰੀਰ ਦੀ ਸੋਜ ਘਟਣ ਲੱਗਦੀ ਹੈ। ਸਾਬਤ ਅਨਾਜ ਦੇ ਤੌਰ 'ਤੇ ਤੁਸੀਂ ਚੌਲ, ਬਾਜਰਾ ਅਤੇ ਵੀਟ ਬ੍ਰੈੱਡ ਆਦਿ ਖਾ ਸਕਦੇ ਹੋ।
ਹਰੀਆਂ ਪੱਤੇਦਾਰ ਸਬਜ਼ੀਆਂ
ਪੱਤਾਗੋਭੀ, ਬ੍ਰੋਕਲੀ ਅਤੇ ਪਾਲਕ ਆਦਿ ਸਬਜ਼ੀਆਂ ਖਾਣ ਨਾਲ ਭਾਰੀ ਮਾਤਰਾ 'ਚ ਵਿਟਾਮਿਨ-ਈ ਪ੍ਰਾਪਤ ਹੁੰਦਾ ਹੈ, ਜੋ ਸਰੀਰ ਦੀ ਸੋਜ ਘੱਟ ਕਰਦਾ ਹੈ।
ਮੇਵੇ
ਖਾਸ ਕਰ ਬਦਾਮ ਅਤੇ ਅਖਰੋਟ 'ਚ ਬਹੁਤ ਜ਼ਿਆਦਾ ਫਾਈਬਰ, ਕੈਲਸ਼ੀਅਮ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ, ਜੋ ਕਿ ਸਿਹਤਮੰਦ ਮੰਨੇ ਜਾਂਦੇ ਹਨ। ਹਰ ਮੇਵੇ 'ਚ ਤੁਹਾਨੂੰ ਐਂਟੀਆਕਸੀਡੈਂਟ ਮਿਲੇਗਾ, ਜੋ ਕਿ ਸਰੀਰ ਨੂੰ ਸੋਜ ਤੋਂ ਬਚਾਏਗਾ।
ਸੋਇਆ
ਸੋਇਆ 'ਚ ਇਸਟ੍ਰੋਜੇਨ ਅਤੇ ਈਸੋਫਲੇਵੋਨਸ ਨਾਮੀ ਪਦਾਰਥ ਪਾਏ ਜਾਂਦੇ ਹਨ, ਜੋ ਕਿ ਔਰਤਾਂ 'ਚ ਸੀ.ਆਰ.ਪੀ. ਅਤੇ ਸੋਜ ਦੇ ਪੱਧਰ ਨੂੰ ਘੱਟ ਕਰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸੋਜ ਕਾਰਨ ਹੱਡੀਆਂ ਅਤੇ ਦਿਲ ਦੇ ਖਤਰੇ ਨੂੰ ਵੀ ਟਾਲਿਆ ਜਾਂਦਾ ਹੈ। ਤੁਹਾਨੂੰ ਸੋਇਆ ਮਿਲਕ ਅਤੇ ਟੋਫੂ ਆਦਿ ਰੈਗੁਲਰ ਡਾਈਟ 'ਚ ਲੈਣੀ ਚਾਹੀਦੀ ਹੈ।
ਲੋਅ ਫੈਟ ਡੇਅਰੀ
ਆਪਣੇ ਭੋਜਨ 'ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਸ਼ਾਮਲ ਕਰੋ। ਇਹ ਸਿਹਤ ਲਈ ਬੇਹੱਦ ਚੰਗੇ ਮੰਨੇ ਜਾਂਦੇ ਹਨ।
ਟਮਾਟਰ
ਇਸ 'ਚ ਲਾਈਕੋਪੀਨ ਹੁੰਦਾ ਹੈ, ਜੋ ਕਿ ਫੇਫੜਿਆਂ ਅਤੇ ਪੂਰੇ ਸਰੀਰ ਦੀ ਸੋਜ ਨੂੰ ਰੋਕਦਾ ਹੈ। ਕੱਚੇ ਟਮਾਟਰ ਦੀ ਥਾਂ ਪਕਾਇਆ ਗਿਆ ਟਮਾਟਰ ਜਾਂ ਫਿਰ ਸੌਸ ਖਾਣ ਨਾਲ ਤੁਹਾਨੂੰ ਵਧੇਰੇ ਮਾਤਰਾ 'ਚ ਲਾਈਕੋਪੀਨ ਮਿਲ ਸਕਦਾ ਹੈ।
ਚੁਕੰਦਰ
ਇਸ ਸਬਜ਼ੀ 'ਚ ਬਹੁਤ ਸਾਰਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਕੈਂਸਰ ਤੇ ਦਿਲ ਦੇ ਰੋਗ ਤੋਂ ਬਚਾਉਂਦਾ ਹੈ। ਇਸ 'ਚ ਵਿਟਾਮਿਨ-ਸੀ ਅਤੇ ਫਾਈਬਰ ਹੁੰਦਾ ਹੈ।
ਅਦਰਕ ਅਤੇ ਹਲਦੀ
ਇਹ ਦੋਵੇਂ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨੂੰ ਕਾਬੂ ਕਰਦੇ ਹਨ ਅਤੇ ਸੋਜ ਘਟਾਉਂਦੇ ਹਨ।
ਲਸਣ ਤੇ ਪਿਆਜ
ਇਹ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ। ਨਾਲ ਹੀ ਇਨ੍ਹਾਂ 'ਚ ਸੋਜ ਘਟਾਉਣ ਵਾਲੇ ਕੈਮੀਕਲ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸੋਜ ਤੋਂ ਬਚਾਉਂਦੇ ਹਨ।
ਸੋਜ, ਬੁਖਾਰ ਅਤੇ ਜਲਨ ਤੋਂ ਛੁਟਕਾਰੇ 'ਚ ਇਹ ਨੁਸਖੇ ਦੇ ਸਕਦੇ ਹਨ ਫਾਇਦਾ
NEXT STORY